Friday, November 22, 2024
 

ਰਾਸ਼ਟਰੀ

ਭੁਚਾਲ  ਦੇ ਝਟਕਿਆਂ ਨਾਲ ਹਿੱਲਿਆ ਨੇਪਾਲ,  UP ‘ਚ ਵੀ ਦਿਖੀ ਦਹਿਸ਼ਤ

April 24, 2019 07:09 PM

ਨਵੀਂ ਦਿੱਲੀ : ਅੱਜ ਸਵੇਰੇ ਨੇਪਾਲ ਸਮੇਤ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।  ਦੱਸਿਆ ਜਾ ਰਿਹਾ ਹੈ ਕਿ ਇਹ ਝਟਕੇ ਲੋਕਾਂ ਨੂੰ ਸਵੇਰੇ ਦੇ ਸਮੇਂ ਮਹਿਸੂਸ ਹੋਏ। ਰਿਕਟਰ ਸਕੇਲ ‘ਤੇ ਝਟਕਿਆਂ ਦੀ ਤੀਬਰਤਾ 5.2 ਸੀ ਅਤੇ ਇਸਦਾ ਕੇਂਦਰ ਨੇਪਾਲ ਦਾ ਧਾਦਿੰਗ ਜ਼ਿਲ੍ਹੇ ਦਾ ਨੌਬਤ ਸੀ। ਇਨ੍ਹਾਂ ਝਟਕਿਆਂ ਦੇ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਤਾਂ ਨਹੀਂ ਹੈ,  ਲੇਕਿਨ ਲੋਕਾਂ ‘ਚ ਡਰ ਦਾ ਮਾਹੌਲ ਤਾਂ ਜਰੂਰ ਪੈਦਾ ਹੋ ਗਿਆ। ਮੀਡੀਆ ਰਿਪੋਰਟਸ ਮੁਤਾਬਕ,  ਬੁੱਧਵਾਰ ਸਵੇਰੇ 6 ਵਜ ਕੇ 29 ਮਿੰਟ ‘ਤੇ ਨੇਪਾਲ ਅਤੇ ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ‘ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸਦੀ ਤੀਬਰਤਾ 5.2 ਸੀ,   ਇਸ ਤੋਂ ਬਾਅਦ 6 ਵਜ ਕੇ 40 ਮਿੰਟ ‘ਤੇ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਇਸ ਤੋਂ ਪਹਿਲਾਂ ਰਾਤ 1 ਵੱਜ ਕੇ 45 ਮਿੰਟ ‘ਤੇ ਅਰੁਣਾਚਲ ਪ੍ਰਦੇਸ਼ ‘ਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸਦੀ ਤੀਬਰਤਾ ਰਿਕਟਰ ਸਕੇਲ ‘ਤੇ 5.8 ਸੀ ਅਤੇ ਭੁਚਾਲ ਦਾ ਕੇਂਦਰ ਅਰੁਣਾਚਲ ਦਾ ਪੱਛਮ ਸਿਆਂਗ ਸੀ। ਇੱਥੇ ਵੀ ਕੋਈ ਨੁਕਸਾਨ ਦੀ ਖ਼ਬਰ ਨਹੀਂ ਹੈ। ਧਿਆਨ ਯੋਗ ਹੈ ਕਿ 25 ਅਪ੍ਰੈਲ 2015 ਨੂੰ ਨੇਪਾਲ ‘ਚ 7.8 ਦੀ ਤੀਬਰਤਾ ਵਾਲਾ ਭੁਚਾਲ ਆਇਆ ਸੀ ਅਤੇ ਇਸਦਾ ਕੇਂਦਰ ਲਾਮਜੁੰਗ ਸੀ। ਇਸ ਭੁਚਾਲ ਦੇ ਕਾਰਨ ਨੇਪਾਲ ਦੇ32 ਜ਼ਿਲ੍ਹੇ ਪੂਰੀ ਤਰ੍ਹਾਂ ਤਬਾਹ ਹੋ ਗਏ ਸਨ ਅਤੇ ਕਰੀਬ 9 ਹਜਾਰ ਤੋਂ ਜਿਆਦਾ ਲੋਕ ਮਾਰੇ ਗਏ ਸਨ।  ਨਾਲ ਹੀ 20 ਹਜਾਰ ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਸਨ। ਇਹ ਭੁਚਾਲ ਦੇ ਝਟਕੇ ਚੀਨ,  ਭਾਰਤ,  ਬੰਗਲਾਦੇਸ਼ ਅਤੇ ਪਾਕਿਸਤਾਨ ਵਿੱਚ ਵੀ ਮਹਿਸੂਸ ਕੀਤੇ ਗਏ ਸਨ।

 

Have something to say? Post your comment

 
 
 
 
 
Subscribe